PAPER ID: IJIM/Vol. 8 (XI) March 2024/66-70 /9
AUTHOR: ਰਿਤੇਸ਼ ਸ਼ਰਮਾ (Ritesh Sharma)
TITLE: ਅਮਨਪਾਲ ਸਾਰਾ ਦੀਆਂ ਕਹਾਣੀਆਂ ਦਾ ਸਭਆਿਚਾਰਕ ਅਤੇ ਰਾਜਨੀਤਕ ਆਧਾਰ (अमनपाल सारा की कहानियों का नैतिक एवं राजनीतिक आधार) Amarpal sara ki kahaniyon ka naitik aivm rajnaitik adhar
ABSTRACT: ਪਰਵਾਸੀ ਪੰਜਾਬੀ ਗਲਪ ਸਾਹਿਤ ਵਿਚ ਅਮਨਪਾਲ ਸਾਰਾ ਇਕ ਵਿਲੱਖਣ ਹਸਤਾਖਰ ਹੈ। ਯਥਾਰਥਕ ਪੱਧਰ ’ਤੇ ਮਨੁੱਖੀ ਰਿਸ਼ਤਿਆਂ ਵਿਚਲੀ ਸੰਵੇਦਨਸ਼ੀਲਤਾ ਦੀ ਸਹਿਜ ਪੇਸ਼ਕਾਰੀ ਕਰਨ ਦੀ ਕਮਾਲੀਅਤ ਅਮਨਪਾਲ ਸਾਰਾ ਕੋਲ ਹੀ ਹੈ। ਆਪਣੇ ਕਹਾਣੀ ਸੰਗ੍ਰਹਿ ਵਿਚ ਕਹਾਣੀਆਂ ਦੀ ਗਿਣਤੀ ਸੀਮਤ ਰੱਖਣ ਦੇ ਬਾਵਜੂਦ ਕੋਈ ਮਾਨਵਤਾ ਦੇ ਕੁਹਜ ਤੇ ਸੁਰਜ ਨੂੰ ਚਿੱਤਰਨ ਵਿਚ ਸਾਰਾ ਇਕ ਕਹਾਣੀਕਾਰ ਦੇ ਤੌਰ ’ਤੇ ਕੋਈ ਢਿੱਲੑਮੱਠ ਨਹੀਂ ਦਿਖਾਉਂਦਾ । ਪੱਛਮੀ ਸਭਿਆਚਾਰਕ ਕਦਰਾਂੑਕੀਮਤਾਂ ਵਿੱਚ ਰੰਗੀ ਪਰਵਾਸੀਆਂ ਦੀ ਨਵੀਂ ਪੀੜ੍ਹੀ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੀ। ਉਹਨਾਂ ਦੇ ਆਉਣ ਜਾਣ ਸਬੰਧੀ ਪੁੱਛਣ ਨੂੰ ਉਹ ਆਪਣੇ ਉੱਪਰ ਲੱਗਿਆਂ ਬੰਦਿਸ਼ਾਂ ਤੇ ਨਿੱਜੀ ਜੀਵਨ ਵਿਚ ਦਾਖਲ ਅੰਦਾਜੀ ਸਮਝਦੀ ਹੈ । ਪਰਵਾਸੀ ਮਾਪੇ ਬੱਚਿਆਂ ਅੰਦਰ ਰਿਸ਼ਤਿਆਂ ਦੀ ਅਹਿਮੀਅਤ ਤੇ ਸਤਿਕਾਰ ਪੈਦਾ ਕਰਨ ਲਈ ਨਵੀਂ ਤੇ ਪੁਰਾਣੀ ਪੀੜੀ ਵਿਚਕਾਰ ਸਾਂਝ ਸਥਾਪਿਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ ਜਦੋਂ ਕਿ ਨਵੀਂ ਪੀੜ੍ਹੀ ਹਮੇਸ਼ਾ ਬਜ਼ੁਰਗਾਂ ਕੋਲੋਂ ਫਾਸਲਾ ਬਣਾਈ ਰੱਖਦੀ ਹੈ।
KEYWORDS: ਰਾਜਨੀਤਕ , ਸਭਿਆਚਾਰਕ , ਕਦਰਾਂੑਕੀਮਤਾਂ, ਮਾਨਸਿਕਤਾ, ਵਿਲੱਖਣ ।
Click here to download full text
Download the Certificate of Author